Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

Melbourne Australia

ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੀ ਸਰਕਾਰ ਨੇ 2.7 ਬਿਲੀਅਨ ਡਾਲਰ ਦੇ ਬਿਲਡਿੰਗ ਪੈਕੇਜ ਦਾ ਕੀਤਾ ਵਾਅਦਾ

ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੀ ਸਰਕਾਰ ਨੇ ਨੌਕਰੀਆਂ ਵਧਾਉਣ ਲਈ 2.7 ਬਿਲੀਅਨ ਡਾਲਰ ਦੇ ਬਿਲਡਿੰਗ ਪੈਕੇਜ ਦਾ ਕੀਤਾ ਵਾਅਦਾ

ਕਰੋਨਾਵਾਇਰਸ ਦੇ ਚਲਦਿਆਂ ਆਸਟਰੇਲੀਆ ਦੇ ਵਿਕਟੋਰੀਆ ਸੂਬੇ ਦੀ ਸਰਕਾਰ ਨੇ ਨੌਕਰੀਆਂ ਵਧਾਉਣ ਲਈ 2.7 ਬਿਲੀਅਨ ਡਾਲਰ ਦੇ ਬਿਲਡਿੰਗ ਪੈਕੇਜ ਲਈ ਵਚਨਬੱਧ ਕੀਤਾ ਹੈ । ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ । ਇਸ ਨਾਲ ਕੰਸ਼ਟਰਕਸਨ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕਾਰਪੇਂਟਰ, ਪਲੰਬਰ, ਬਰਿਕ ਲੇਅਰ ( ਮਿਸਤਰੀ ), ਕੰਕਰੀਟ ਆਦਿ ਦਾ ਕੰਮ ਕਰਨ ਵਾਲੇ ਲੋਕਾਂ ਲਈ ਨੌਕਰੀਆਂ ਪੈਦਾ ਹੋਣਗੀਆਂ । ਇਸ ਪੈਸੇ ਨਾਲ ਸੜਕਾਂ, ਸਕੂਲ ਬਿਲਡਿੰਗਾਂ ਅਤੇ ਰੇਲਵੇ ਸਟੇਸ਼ਨਾਂ ਨੂੰ ਨਵਾਂ ਰੂਪ ਦਿੱਤਾ ਜਾਵੇਗਾ । ਇਸ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਨੌਕਰੀਆਂ ਪੈਦਾ ਹੋਣ ਦੇ ਨਾਲ -2 ਸੂਬੇ ਦੀ ਇਕਾਨਮੀ ਨੂੰ ਵੀ ਹੁਲਾਰਾ ਮਿਲੇਗਾ ।

Hits: 95

Spread the love
  •  
  •  
  •  
  •  
  •  
  •  
  •  
  •  
  •