ਇਟਲੀ ਵਿੱਚ ਬਿਨਾ ਪੇਪਰਾਂ ਤੋਂ ਰਹਿ ਰਹੇ ਲੋਕਾਂ ਨੂੰ ਕੀਤਾ ਜਾਵੇਗਾ ਪੱਕਾ, 1 ਜੂਨ ਤੋਂ 15 ਜੁਲਾਈ ਦੇ ਸਮੇਂ ਦੌਰਾਨ ਭਰੇ ਜਾਣਗੇ ਆਨਲਾਈਨ ਫਾਰਮ, 5 ਤੋਂ 6 ਲੱਖ ਲੋਕਾਂ ਦੇ ਪੱਕੇ ਹੋਣ ਦੀ ਉਮੀਦ
ਇਟਲੀ ਵਿੱਚ ਬਿਨਾ ਪੇਪਰਾਂ ਤੋਂ ਰਹਿ ਰਹੇ ਲੋਕਾਂ ਲਈ ਆਸ ਦੀ ਨਵੀਂ ਕਿਰਨ ਬਣੇ ਇਟਲੀ ਸਰਕਾਰ ਨੇ ਐਲਾਨ ਕਿ ਬਿਨਾ ਪੇਪਰਾਂ ਤੋਂ ਇਟਲੀ ਵਿੱਚ ਰਹਿ ਰਹੇ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ । ਇਸ ਪ੍ਰੋਗਰਾਮ ਤਹਿਤ 1 ਜੂਨ ਤੋਂ ਇਹ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ, ਇਹ ਫਾਰਮ 1 ਜੂਨ ਤੋਂ 15 ਜੁਲਾਈ ਦੇ ਸਮੇਂ ਦੌਰਾਨ ਆਨਲਾਈਨ ਭਰੇ ਜਾਣਗੇ । ਇਸ ਪ੍ਰਕਿਰਿਆ ਦੌਰਾਨ ਬਿਨਾ ਪੇਪਰਾਂ ਤੋਂ ਰਹਿ ਰਹੇ ਲੱਗਭੱਗ 5 ਤੋਂ 6 ਲੱਖ ਲੋਕਾਂ ਦੇ ਪੱਕੇ ਹੋਣ ਦੀ ਉਮੀਦ ਹੈ ।
ਖੇਤੀਬਾੜੀ ਦੇ ਕੰਮਾਂ ਲਈ ਕਾਮੇ ਦੇ ਪੇਪਰ ਅਪਲਾਈ ਕਰਨ ਵਾਸਤੇ ਮਾਲਕ ਦੀ ਘੱਟੋ-ਘੱਟ ਆਮਦਨ 30000 ਹਜ਼ਾਰ ਹੋਣੀ ਚਾਹੀਦੀ ਹੈ ਜਿਸ ਨੂੰ ਖੇਤੀਬਾੜੀ ਦੇ ਕੰਮਾਂ ਲਈ ਕਾਮੇ ਦੀ ਜਰੂਰਤ ਹੈ । ਘਰੇਲੂ ਕਾਮੇ ਲਈ ਮਾਲਕ ਦੀ ਆਮਦਨ 20,000 ਹਜ਼ਾਰ ਅਤੇ ਦੋ ਪਰਿਵਾਰਕ ਮੈਂਬਰਾਂ ਦੀ ਕੁੱਲ ਆਮਦਨ ਘੱਟੋ-ਘੱਟ 27000 ਹਜ਼ਾਰ ਹੋਣੀ ਜ਼ਰੂਰੀ ਹੈ । ਪੇਪਰ ਬਿਨਾ ਮਾਲਕ ਦੇ ਵੀ ਭਰੇ ਜਾ ਸਕਦੇ ਹਨ । ਇਟਲੀ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਸਾਰੀ ਜਾਣਕਾਰੀ ਆਪਣੀ ਵੈੱਬਸਾਈਟ ਤੇ ਸਾਂਝੀ ਕੀਤੀ ਹੈ ।
Hits: 27
More Stories