Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

“ਟਰਮਰਿਕ ਲਾਟੇ” – ਰੈਸਿਪੀ ਵੀਡੀਓ

ਪਿਛਲੇ ਦਿਨੀਂ ਮੈਂ “ਟਰਮਰਿਕ ਲਾਟੇ” ਭਾਵ ਹਲਦੀ ਵਾਲੇ ਦੁੱਧ ਬਾਰੇ ਗੱਲ ਕੀਤੀ ਸੀ, ਕੁਝ ਦੋਸਤਾਂ ਨੇ ਇਸ ਦੀ ਰੈਸਿਪੀ ‘ਚ ਦਿਲਚਸਪੀ ਵਿਖਾਈ। ਸੋ, ਇਹ ਰੈਸਿਪੀ ਵੀਡੀਓ ਦੇ ਰੂਪ ‘ਚ ਹਾਜ਼ਰ ਹੈ ਜੀ। ਇਸ ਹਲਦੀ ਵਾਲੇ ਦੁੱਧ ‘ਚ ਬਹੁਤ ਗੁਣ ਹਨ। ਇਸ ‘ਚ ਕੈਫ਼ੀਨ ਨਹੀਂ ਹੁੰਦੀ ਤੇ ਚਾਹ ਜਾਂ ਕੌਫ਼ੀ ਦੇ ਬਦਲ ਦੇ ਤੌਰ ‘ਤੇ ਇੱਕ ਵਧੀਆ ਗੁਣਕਾਰੀ “ਹੌਟ ਡਰਿੰਕ” ਹੈ। ਇਸਦੀ ਵਰਤੋਂ ਨਾਲ ਜੋੜਾਂ ਦੀ ਸੋਜ, ਜੋੜਾਂ ਦੇ ਦਰਦ, ਯਾਦਾਸ਼ਤ, ਦਿਲ ਦੀ ਮਜ਼ਬੂਤੀ, ਬਲੱਡ ਸ਼ੂਗਰ ਲੈਵਲ ‘ਚ ਕਮੀ, ਪਾਚਨ ਸ਼ਕਤੀ ਆਦਿ ‘ਚ ਫਾਇਦਾ ਮਿਲਣ ਬਾਰੇ ਦੱਸਿਆ ਗਿਆ ਹੈ। ਚੇਤੇ ਰਹੇ ਕਿ ਇਸਨੂੰ ਉਬਾਲਣਾ ਨਹੀਂ ਹੈ, ਕੇਵਲ ਲੋੜ ਅਨੁਸਾਰ ਗਰਮ ਹੀ ਕਰਨਾ ਹੈ। ਉਬਾਲਣ ਨਾਲ ਦੁੱਧ ਫਟ ਜਾਏਗਾ।
– ਰਿਸ਼ੀ

Home Made Turmeric Latte Recipe – Rishi Gulati

Hits: 37

Spread the love
  •  
  •  
  •  
  •  
  •  
  •  
  •  
  •  
  •