Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

Amarinder-Singh-Punjab-CM

ਪੰਜਾਬ ਦੇ ਲੋਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ

ਪੰਜਾਬ ਦੇ ਲੋਕਾਂ ਨਾਲ (# Ask Captain ਲਈ ) ਕੈਪਟਨ ਅਮਰਿੰਦਰ ਸਿੰਘ ਹੋਏ ਲਾਈਵ ਉਨਾਂ ਨੇ ਲੋਕਾਂ ਦੇ ਸਵਾਲਾਂ / ਸੁਝਾਵਾਂ ਦਾ ਜਵਾਬ ਦਿੱਤੇ , ਉਨਾਂ ਕਿਹਾ – ਇਹ ਲੜਾਈ ਸਿਰਫ ਸਾਡੇ ਸਾਰਿਆਂ ਦੁਆਰਾ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਅਤੇ ਕੋਵਿਡ -19 ਤੇ ਸਾਡੇ ਮਿਸ਼ਨ ਫਤਹਿ ਨੂੰ ਪੂਰਾ ਕਰਨ ਨਾਲ ਹੀ ਜਿੱਤੀ ਜਾਏਗੀ ।

ਉਨਾਂ ਨੇ ਕਿਹਾ ਕਿ 70 % ਉਦਯੋਗਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਸੂਬੇ ਵਿੱਚ 2.56 ਲੱਖ ਉਦਯੋਗਾਂ ਵਿੱਚੋਂ 1.5 ਲੱਖ ਉਦਯੋਗ ਕੰਮ ਸ਼ੁਰੂ ਕਰ ਚੁੱਕੇ ਹਨ । ਹੋਰ ਸੂਬਿਆਂ ਨੂੰ ਜਾਣ ਲਈ ਰਜਿਸਟਰੇਸ਼ਨ ਕਰਾਉਣ ਵਾਲੇ ਮਜ਼ਦੂਰਾਂ ਵਿੱਚੋਂ ਅੱਧੇ ਮਜ਼ਦੂਰ ਪੰਜਾਬ ਵਿੱਚ ਹੀ ਰੁਕ ਗਏ ਹਨ , ਜਿੰਨਾ ਕਰਕੇ ਇਹ ਸੰਭਵ ਹੋ ਸਕਿਆ ਹੈ, ਇਸ ਲਈ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ । ਮੁੱਖ ਮੰਤਰੀ ਨੇ ਦੱਸਿਆ ਕਿ ਬਾਹਰਲੇ ਸੂਬਿਆਂ ਅਤੇ ਅੰਤਰਰਾਸ਼ਟਰੀ ਯਾਤਰਾ ਕਰ ਕੇ ਆ ਰਹੇ ਲੋਕਾਂ ਦੀ ਟੈਸਟ ਕਰਨ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ । ਸੂਬੇ ਤੋਂ ਬਾਹਰ ਜਾਣ ਵਾਲੇ ਪਰਵਾਸੀਆਂ ਲਈ ਵੀ 607 ਬੱਸਾਂ ਤੋਂ ਇਲਾਵਾ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਉਹਨਾਂ ਨੂੰ ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਆਦਿ ਉਹਨਾਂ ਦੇ ਘਰ ਭੇਜਣ ਦੇ ਪ੍ਰਬੰਧ ਕੀਤੇ ਹਏ ਹਨ । ਪੰਜਾਬ ਵਿੱਚ ਕੁੱਲ 13 ਲੱਖ ਪ੍ਰਵਾਸੀ ਕੰਮ ਕਰਦੇ ਹਨ ਜਿੰਨਾਂ ਵਿੱਚੋਂ 3.25 ਲੱਖ ਕਿਰਤੀ ਕਾਮੇ ਉਹਨਾਂ ਦੇ ਘਰ ਭੇਜੇ ਜਾ ਚੁੱਕੇ ਹਨ ।


ਕੋਵਿਡ ਕਾਰਨ ਪੰਜਾਬ ਦਾ ਜੋ ਆਰਥਿਕ ਨੁਕਸਾਨ ਹੋ ਰਿਹਾ ਹੈ, ਉਸ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਸਰਕਾਰ ਵੱਖ-2 ਮੁਲਕਾਂ ਦੇ ਦੂਤਘਰਾਂ ਨਾਲ ਸਪੰਰਕ ਕਰ ਰਹੀ ਹੈ ਜਿਹੜੇ ਮੁਲਕ ਆਪਣੇ ਮੈਨੂਫੈਕਚਰਿੰਗ ਯੂਨਿਟ ਚੀਨ ਤੋਂ ਬਾਹਰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ । ਉਨਾਂ ਨੂੰ ਸਹੂਲਤਾਂ ਦੇ ਰੂਪ ਚ’ ਜ਼ਮੀਨ ਅਤੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਵਿੱਚ ਹਰ ਸੰਭਵ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ । ਸਰਕਾਰ ਨੇ ਵੱਖ-2 ਮੁਲਕਾਂ ਦੇ ਦੂਤਘਰਾਂ ਨੂੰ ਪੱਤਰ ਲਿਖਣ ਤੋਂ ਇਲਾਵਾ ਜਾਪਾਨ, ਕੋਰੀਆ ਅਤੇ ਤਾਇਵਾਨ ਦੇ ਦੂਤਘਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ।

Hits: 57

Spread the love
  •  
  •  
  •  
  •  
  •  
  •  
  •  
  •  
  •