Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

corona virus

ਪੰਜਾਬ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ

ਪੰਜਾਬ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ , ਹੁਣ ਗਿਣਤੀ 2028 ਤੱਕ ਪੁੱਜ ਚੁੱਕੀ ਹੈ ਅਤੇ ਹੁਣ ਤੱਕ ਕੋਰੋਨਾ ਵਿਸ਼ਾਣੂ ਨਾਲ ਮਰਨ ਵਾਲ‌ਿਆਂ ਦਾ ਆਂਕੜਾ 39 ਲੋਕਾਂ ਦਾ ਹੈ।   ਕੋਰੋਨਾ ਪਾਜੀਟਿਵ 1819 ਮਰੀਜ਼ ਠੀਕ ਹੋ ਚੁੱਕੇ ਹਨ । ਸੂਬੇ ਵਿਚ ਹੁਣ ਤੱਕ ਸ਼ੱਕੀ ਮਰੀਜ਼ਾਂ 59618 ਵਿਆਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 53871 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ।


ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 170 ਹੈ ।
ਅੱਜ ਸੂਬੇ ਦੇ 8 ਜਿਲ੍ਹਿਆਂ ਵਿਚੋਂ ਕੋਰੋਨਾ ਦੇ 23 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿਚ 5 ਅੰਮ੍ਰਿਤਸਰ ਵਿਚੋਂ, 1 ਬਰਨਾਲਾ ਵਿਚੋਂ, 1 ਕਪੂਰਥਲਾ ਵਿਚੋਂ, 2 ਲੁਧਿਆਣਾ ਵਿਚੋਂ, 1 ਪਟਿਆਲਾ ਵਿਚੋਂ, 2 ਪਠਾਨਕੋਟ ਵਿਚੋਂ,  4 ਗੁਰਦਾਸਪੁਰ ਵਿਚੋਂ ਅਤੇ 1 ਹੁਸ਼ਿਆਰਪੁਰ ਵਿਚੋਂ ਮਿਲੇ ਹਨ।

Hits: 80

Spread the love
  •  
  •  
  •  
  •  
  •  
  •  
  •  
  •  
  •