Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਪੰਜਾਬ ਵਿੱਚ ਘਰ-ਘਰ ਦੀ ਸਮੱਸਿਆ ਬਣ ਚੁੱਕਾ ਹੈ ਨਸ਼ਾ : ਡਾ. ਜਸਵੀਰ ਸਿੰਘ ਗਰੇਵਾਲ

ਪੰਜਾਬ ਵਿੱਚ ਘਰ-ਘਰ ਦੀ ਸਮੱਸਿਆ ਬਣ ਚੁੱਕਾ ਹੈ ਨਸ਼ਾ – ਡਾ. ਜਸਵੀਰ ਸਿੰਘ ਗਰੇਵਾਲ

ਨਸ਼ੇ ਦੀ ਆਦਤ ਇੱਕ ਅਜਿਹੀ ਨਾ-ਮੁਰਾਦ ਆਦਤ ਹੈ ਜਿਸ ਨੂੰ ਮੈਡੀਕਲ ਟਰਮ ਡਰਗ ਇਬੂਜ ਦੇ ਨਾਂ ਨਾਲ ਜਾਣਿਆ ਜਾਂਦਾ ਦੁਨੀਆਂ ਭਰ ਵਿੱਚ ਇਸ ਬਿਮਾਰੀ ਨੇ ਇਨਸਾਨ ਤੇ ਇਨਸਾਨੀਅਤ ਦਾ ਬੁਰਾ ਹਾਲ ਕਰ ਰੱਖਿਆ ਹੈ। ਇਸ ਲਤ ਕਾਰਨ ਘਰਾਂ ਦੇ ਘਰ ਤਬਾਹ ਅਤੇ ਬਰਬਾਦ ਹੋ ਗਏ ਹਨ। ਅਸਲ ਵਿੱਚ ਇਸ ਦੇ ਜਿੰਮੇਵਾਰ ਮਾਪਿਆਂ ਦੀ ਊਣੀ ਪਰਵਰਿਸ਼, ਸਮਾਜ ਤੇ ਸਮਾਜਿਕ ਤਾਣਾ ਬਾਣਾ ਹੈ ਇਕੱਲੇ ਨਸ਼ੇੜੀਆਂ ਨੂੰ ਕੋਸਣ ਨਾਲ ਗੱਲ ਨਹੀਂ ਬਣ ਜਾਣੀ ।ਪਾਲਣ ਪੋਸ਼ਣ, ਜਿੰਦਗੀ ਦੀਆਂ ਲੋੜਾਂ, ਜ਼ਿੰਮੇਵਾਰੀਆਂ ਤੇ ਫਰਜ਼ਾਂ ਨੂੰ ਸਮੇਂ ਸਿਰ ਨਾ ਸਮਝਣ ਦੇ ਕਾਰਣ ਅੱਜ ਦੀ ਨੌਜਵਾਨ ਪੀੜ੍ਹੀ ਇਸ ਮਕੜ ਜਾਲ ਵਿੱਚ ਅਸਾਨੀ ਨਾਲ ਫਸ ਤਾਂ ਜਾਂਦੀ ਹੈ ਪਰ ਇਸ ਚਕਰਵਿਊ ਵਿੱਚੋਂ ਨਿਕਲਣ ਦਾ ਰਸਤਾ ਨਹੀਂ ਲੱਭਦਾ। ਇਸ ਵਿੱਚ ਫੱਸ ਕੇ ਉਹ ਆਪਣਾ ਜੀਵਨ ਤਬਾਹ ਜਾਂ ਫਿਰ ਖਤਮ ਕਰ ਲੈਂਦੀ ਹੈ। “ਆਲਮੀ ਨਸ਼ਾ ਵਿਰੋਧੀ ਜਾਗਰੂਕਤਾ ਦਿਵਸ” ਜੋ ਕਿ 26 ਜੂਨ ਨੂੰ ਮਨਾਇਆ ਜਾਂਦਾ ਹੈ,ਦੇ ਮੌਕੇ ’ਤੇ ਇਸ ਵਿਸ਼ੇ ’ਤੇ ਗਹਿਰੀ ਚਰਚਾ ਸਮੇਂ ਦੀ ਜਰੂਰਤ ਹੈ। ਪੰਜਾਬ ਵਿੱਚ ਨਸ਼ਾ ਘਰ ਘਰ ਦੀ ਸਮੱਸਿਆ ਬਣ ਚੁੱਕਾ ਹੈ ਪਰ ਸਮਾਜਿਕ ਧੱਬਾ ਲੱਗਣ ਦੇ ਡਰੋਂ ਲੋਕੀ ਲਕੋ ਰੱਖ ਜਾਂਦੇ ਹਨ। ਅਸਲੀਅਤ ਤਾਂ ਇਹ ਹੈ ਕਿ ਇਹ ਇੱਕ ਮਾਨਸਿਕ ਬਿਮਾਰੀ ਹੈ ਤੇ ਇਸ ਬਿਮਾਰੀ ਦੀਆਂ ਜੜ੍ਹਾਂ ਫਰੋਲ ਕੇ ਹੱਲ ਵੱਲ ਨੂੰ ਤੁਰਿਆ ਜਾ ਸਕਦਾ। ਵੱਧ ਤੋਂ ਵੱਧ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਸ ਨਾਮੁਰਾਦ ਬਿਮਾਰੀ ਦੀ ਅੱਗ ਕਿਸੇ ਵੀ ਘਰ ਨੂੰ ਲੂਹ ਸਕਦੀ ਹੈ ਲੋੜ ਹੈ ਅਗੇਤੇ ਹੋ ਕੇ ਇਸ ਨੂੰ ਘੇਰਾ ਪਾਉਣ ਦੀ ਤੇ ਜਵਾਨੀ ਨੂੰ ਅਹਿਸਾਸ ਕਰਵਾਉਣ ਦੀ ਕਿ
ਆਪਣੀ ਹੀਰਿਆਂ ਵਰਗੀ ਜ਼ਿੰਦਗੀ ਉਤੇ ਤਰਸ ਕਰਕੇ ਨਸ਼ੇ ਤੋਂ ਸਦਾ ਲਈ ਤੌਬਾ ਕਰਨ ਅਤੇ ਨਾਲ ਹੀ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਤੰਦਰੁਸਤ, ਖੁਸ਼ਹਾਲ ਤੇ ਅਨੰਦਮਈ ਬਣਾਉਣ। ਗੁਰਬਾਣੀ ਵਿੱਚ ਵੀ ਜ਼ਿਕਰ ਹੈ ਕਿ “ਨਾਮ ਖੁਆਰੀ ਨਾਨਕਾ, ਚੜੀ ਰਹੇ ਦਿਨ ਰਾਤ” ਇਹ ਜੀਵਨ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਸੁਭਾਗ ਨਾਲ ਪ੍ਰਾਪਤ ਹੁੰਦਾ ਹੈ ਅਤੇ ਅਸੀਂ ਵਾਹਿਗੁਰੂ ਨਾਮ ਦਾ ਨਸ਼ਾ ਕਰਨ ਦੀ ਬਜਾਏ ਇਨ੍ਹਾਂ ਗੰਦੇ ਪਦਾਰਥਾਂ ਦੇ ਨਸ਼ਿਆਂ ਵਿੱਚ ਪੈ ਕੇ ਹੀਰੇ ਜਿਹਾ ਜੀਵਨ ਤਬਾਹ ਕਰਨ ਲੱਗੇ ਹੋਏ ਹਾਂ।
ਅਖੀਰ ਵਿੱਚ ਮੈਂ ਇਸ ਆਲਮੀ ਨਸ਼ਾ ਵਿਰੋਧੀ ਦਿਵਸ ਤੇ ਜਿਥੇ ਜਵਾਨੀ ਨੂੰ ਬੇਨਤੀ ਕਰਦਾ ਹਾਂ ਕਿ ਨਸ਼ੇ ਕਿਸੇ ਸਮੱਸਿਆ ਦਾ ਹੱਲ ਨਹੀਂ ਉਥੇ ਦੇਸ਼ ਦੇ ਸਿਆਸਤਦਾਨਾਂ ਨੂੰ ਵੀ ਹੱਥ ਜੋੜ ਕੇ ਬੇਨਤਾ ਕਰਦਾ ਕਿ ਸਾਡੀ ਜਵਾਨੀ ਨੂੰ ਰੋਜ਼ਗਾਰ ਤੇ ਮਿਆਰੀ ਸਿੱਖਿਆ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਵਾਉਣ ਤਾਂ ਕਿ ਸਾਡਾ ਪੰਜਾਬ ਫਿਰ ਖੁਸ਼ਹਾਲ ਹੋ ਜਾਵੇ ਸਾਡੇ ਪੰਜਾਬੀਆਂ ਨੇ ਸਾਰੀ ਦੁਨੀਆਂ ਚ ਝੰਡੇ ਗੱਡੇ ਹਨ ਬਸ ਲੋੜ ਹੈ ਪੰਜਾਬ ਜਵਾਨੀ ਦੀ ਮੁਹਾਰ ਫੜ ਕੇ ਉਹਦਾ ਧਿਆਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਵੱਲ ਲਾ ਕੇ ਦੇਸ਼, ਕੌਮ ਦਾ ਨਾ ਉੱਚਾ ਕਰਨ ਦੀ।

ਡਾ ਜਸਵੀਰ ਸਿੰਘ ਗਰੇਵਾਲ

ਦਾਸਰਾ
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ
ਪ੍ਰਤਾਪ ਸਿੰਘ ਵਾਲਾ

ਲੁਧਿਆਣਾ
9914346204
happy4ustar@gmail.com

Hits: 36

Spread the love
  •  
  •  
  •  
  •  
  •  
  •  
  •  
  •  
  •