Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਪੰਜਾਬ ਸਰਕਾਰ ਨੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ, 2020 ਤੱਕ ਵਧਾਈ

ਪੰਜਾਬ ਸਰਕਾਰ ਨੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ, 2020 ਤੱਕ ਵਧਾ ਦਿੱਤੀ ਹੈ। ਭਾਰਤ ਵਿਚ ਸਾਰੇ ਵਾਹਨਾਂ ਨੂੰ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ ਲਗਾਉਣਾ ਲਾਜ਼ਮੀ ਹੈ। ਇਸ ਸਬੰਧ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨਾਂ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਉਨ੍ਹਾਂ ਵਾਹਨ ਮਾਲਕਾਂ ਨੂੰ 30 ਜੂਨ, 2020 ਤੱਕ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਵਾਉਣ ਦਾ ਆਖ਼ਰੀ ਮੌਕਾ ਦਿੱਤਾ ਹੈ ਜਿਨ੍ਹਾਂ ਨੇ ਇਹ ਪਲੇਟਾਂ ਨਹੀਂ ਲਗਵਾਈਆਂ। 


  ਜ਼ਿਲ੍ਹਾ ਹੈੱਡਕੁਆਰਟਰ ਵਿਖੇ ਮੌਜੂਦਾ 22 ਫਿਟਮੈਂਟ ਸੈਂਟਰਾਂ ਤੋਂ ਇਲਾਵਾ ਸਬ ਡਵੀਜ਼ਨਲ ਪੱਧਰ ‘ਤੇ 45 ਹੋਰ ਫਿਟਮੈਂਟ ਸੈਂਟਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਅਤੇ ਕੋਵਿਡ-19 ਦੀ ਰੋਕਥਾਮ ਲਈ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦਿਆਂ, ਵਾਹਨ ਮਾਲਕਾਂ ਨੂੰ ਫਿੱਟਮੈਂਟ ਸੈਂਟਰਾਂ ਵਿਚ ਜਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਦੀ ਜਰੂਰਤ ਨਹੀਂ ਪਵੇਗੀ। 
 ਵਾਹਨਾ ਮਾਲਕਾਂ ਦੀ ਸਹੂਲਤ ਲਈ ਮੁਲਾਕਾਤ ਦੀ ਪੂਰਵ-ਬੁਕਿੰਗ, ਮੋਬਾਈਲ ਐਪਲੀਕੇਸ਼ਨ ਐਚਐਸਆਰਪੀ ਪੰਜਾਬ ਤੋਂ ਇਲਾਵਾ ਫੀਸਾਂ ਦੀ ਅਦਾਇਗੀ www.Punjabhsrp.in ‘ਤੇ ਕੀਤੀ ਜਾ ਸਕਦੀ ਹੈ।  ਅਪ੍ਰੈਲ, 2019 ਤੋਂ ਨਿਰਮਿਤ ਵਾਹਨਾਂ ਦੀ ਐਚ.ਐਸ.ਆਰ.ਪੀ. ਸਬੰਧਤ ਏਜੰਸੀਆਂ ਤੋਂ ਲਗਾਈ ਜਾਣੀ ਹੈ ਜਿੱਥੋਂ ਵਾਹਨ ਖਰੀਦੇ ਗਏ ਹਨ ।
ਜਨਤਾ ਦੀ ਸਹੂਲਤ ਲਈ ਘਰ ਵਿਚ ਐਚ.ਐਸ.ਆਰ.ਪੀ. ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਇਹ ਸਹੂਲਤ ਤਹਿਤ ਵਾਹਨ ਮਾਲਕ ਇਹ ਸੁਵਿਧਾ 2 ਅਤੇ 3 ਪਹੀਆ ਵਾਹਨ ਲਈ 100 / – ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ 150 / – ਰੁਪਏ ਵੱਧ ਭੁਗਤਾਨ ਕਰਕੇ ਪ੍ਰਾਪਤ ਕਰ ਸਕਦੇ ਹਨ।

Hits: 51

Spread the love
  •  
  •  
  •  
  •  
  •  
  •  
  •  
  •  
  •