Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਯੂ.ਜੀ.ਸੀ. ਨੇ 127 ਸੰਸਥਾਵਾਂ ਦੀ ਸੂਚੀ ਕੀਤੀ ਜਾਰੀ, ਨਹੀਂ ਕਰ ਸਕਦੇ ” ਯੂਨੀਵਰਸਿਟੀ “ਸ਼ਬਦ ਦੀ ਵਰਤੋਂ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵੱਲੋਂ ਇੱਕ ਪੱਤਰ ਰਾਹੀਂ ਭਾਰਤ ਦੀਆਂ 127 ‘ਡੀਮਡ ਟੂ ਬੀ ਯੂਨੀਵਰਸਟਿੀਜ਼ ‘ ਨੂੰ ਜਾਰੀ ਇੱਕ ਨਿਰਦੇਸ਼ ਵਿੱਚ ਕਿਹਾ ਹੈ ਕਿ ਉਹ ਆਪਣੇ ਨਾਮ ਨਾਲ ਕਿਸੇ ਵੀ ਰੂਪ ਵਿੱਚ ‘ ਯੂਨੀਵਰਸਿਟੀ ‘ ਸ਼ਬਦ ਦੀ ਵਰਤੋਂ ਨਹੀਂ ਕਰ ਸਕਦੇ । ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਅਜਿਹੀਆਂ 127 ਸੰਸਥਾਵਾਂ ਦੀ ਸੂਚੀ ਜਾਰੀ ਕੀਤੀ ਜਿੰਨਾ ਨੂੰ ਡੀਮਡ ਟੂ ਬੀ ਯੂਨੀਵਰਸਿਟੀ ਐਲਾਨਿਆ ਜਾ ਚੁੱਕਾ ਹੈ । ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਤੇ ਉਨ੍ਹਾਂ ਵਿਰੁੱਧ ਲੋੜੀਂਦੀ ਕਾਰਵਾਈ ਹੋਵੇਗੀ । ਇਸ਼ਤਿਹਾਰਾਂ, ਵੈੱਬਸਾਈਟ, ਵੈੱਬਸਾਈਟ ਐੱਡਰੈਸ, ਈ-ਮੇਲ, ਲੈਟਰਹੈੱਡ ਅਤੇ ਹੋਰਡਿੰਗਜ਼ ਆਦਿ ਥਾਵਾਂ ਲਈ ਕਿਸੇ ਵੀ ਰੂਪ ਵਿੱਚ ਯੂਨੀਵਰਸਿਟੀ ਸ਼ਬਦ ਦੀ ਵਰਤੋਂ ਕਰਨ ਦੀ ਮਨਾਹੀ ਹੈ, ਹਾਲਾਂਕਿ ਇਹ ਇੰਸਟੀਚਿਊਟ ‘ ਡੀਮਡ ਟੂ ਬੀ ਯੂਨੀਵਰਸਿਟੀ ‘ ਸ਼ਬਦ ਦੀ ਵਰਤੋਂ ਕਰ ਸਕਦੇ ਹਨ ।

ਪੂਰੀ ਸੂਚੀ ਵੇਖਣ ਲਈ ਕਲਿਕ ਕਰੋ ।

Hits: 41

Spread the love
  •  
  •  
  •  
  •  
  •  
  •  
  •  
  •  
  •