Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਸ਼ਾਮ ਹੈ ਜ਼ਿੰਦਗੀ ਦੀ, ਰਤਾ ਪਰ ਨਹੀਂ ਸੋਚ ਹੈ : ਰਵਿੰਦਰ ਰੁਪਾਲ ਕੌਲਗੜ੍ਹ

ਗਜ਼ਲ—- ਰਵਿੰਦਰ ਰੁਪਾਲ ਕੌਲਗੜ੍ਹ

ਸ਼ਾਮ ਹੈ ਜ਼ਿੰਦਗੀ ਦੀ, ਰਤਾ ਪਰ ਨਹੀਂ ਸੋਚ ਹੈ ।।
ਵਾਟ ਲੰਮੀ ਬੜੀ, ਸੋਚ ਹੈ ਪੈਰ ਵਿਚ ਮੋਚ ਹੈ ।।

ਮੀਤ ਜੀ ਇਸ਼ਕ ਅਪਣਾ, ਨਿਰਾਲਾ ਬੜਾ ਜੱਗ ਤੋਂ ।
ਮਾਸ, ਸਾਡੇ ਤੁਸੀਂ ਤਨ ਤੋਂ, ਸਾਰਾ ਲਿਆ ਨੋਚ ਹੈ ।।

ਰੀਝ ਮੇਰੀ ਰਹੀ ਜਾਗਦੀ, ਪਰ ਮੈਂ ਸੁੱਤਾ ਰਿਹਾ ।
ਮਨ ‘ਚ ਜਾਗਣ ਦੀ ਮੈਨੂੰ, ਬੜੀ ਦੋਸਤਾ ਲੋਚ ਹੈ ।।

ਮਨ ‘ਚ ਮੈਂ ਸੋਚਦਾ ਹਾਂ ਬਹੁਤ ਦੂਰ ਤਕ ਜਾਣਦੀ ।
ਦੋਸਤਾ ਕਦਮ ਦਰ ਕਦਮ ਮੈਂ ਵੀ ਲਿਆ ਬੋਚ ਹੈ ।।

ਆਵਣਾਂ ਤੂੰ ਘਰੇ, ਦੇਖਣਾ ਹਾਲ ਸਾਡਾ ਕਦੀ ।।
ਜ਼ਿੰਦਗੀ ਵਿਚ ਮਿਰੀ ਬਸ ਤਿਰੇ ਤੱਕ ਹੀ ਅਪਰੋਚ ਹੈ ।।

—————————–()———————————-

ਵੱਲੋ—-ਰਵਿੰਦਰ ਰੁਪਾਲ ਕੌਲਗੜ੍ਹ
9316288955
—————————————-

Hits: 92

Spread the love
  •  
  •  
  •  
  •  
  •  
  •  
  •  
  •  
  •