Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

ਸੀ.ਬੀ.ਐਸ.ਈ ਨੇ ਕੀਤਾ ਫਰਜ਼ੀ ਲੋਕਾਂ ਤੋਂ ਸਾਵਧਾਨ

ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ( ਸੀ.ਬੀ.ਐਸ.ਈ. ) ਵੱਲੋਂ ਵਿਦਿਆਰਥੀਆਂ ਅਤੇ ਮਾਪ‌ਿਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਕਿ ਕੁੱਝ ਅਪਰਾਧਿਕ ਕਿਸਮ ਦੇ ਲੋਕ ਬੱਚਿਆਂ ਤੋਂ ਬੋਰਡ ਪ੍ਰੀਖਿਆ ਵਿੱਚ ਪਾਸ ਕਰਵਾਉਣ ਅਤੇ ਅੰਕ ਵਧਾਉਣ ਬਦਲੇ ਪੈਸ‌ਿਆਂ ਦੀ ਮੰਗ ਕਰ ਰਹੇ ਹਨ । ਇਹ ਲੋਕ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ਵਿੱਚ ਮਨਚਾਹੇ ਨੰਬਰ ਲਗਵਾਉਣ ਦਾ ਲਾਲਚ ਦੇ ਰਹੇ ਹਨ ।
ਸੈਂਟਰਲ ਬੋਰਡ ਆਫ ਸੈਕੰਡਰੀ ਐਜ਼ੂਕੇਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਆਪਣੇ ਆਪ ਨੂੰ ਬੋਰਡ ਦੇ ਅਧਿਕਾਰੀ ਦੱਸਦੇ ਹਨ ਅਤੇ ਲੋਕਾਂ ਨਾਲ ਸਪੰਰਕ ਕਰ ਰਹੇ ਹਨ । ਉਹ ਦਾਅਵਾ ਕਰ ਰਹੇ ਹਨ ਕਿ ਉਨਾਂ ਕੋਲ ਵਿਦਿਆਰਥੀਆਂ ਦੀਆਂ ਸਾਰੀਆਂ ਜਾਣਕਾਰੀਆਂ ਹਨ । ਸੀ.ਬੀ.ਐਸ.ਈ. ਵੱਲੋਂ ਸਲਾਹ ਦਿੱਤੀ ਗਈ ਹੈ ਕਿ ਅਜਿਹੀ ਕਾਲ ਆਉਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ । ਅਜਿਹੇ ਕਿਸੇ ਵੀ ਲੈਣ -ਦੇਣ ਦਾ ਬੋਰਡ ਜਿੰਮੇਵਾਰ ਨਹੀ ਹੋਵੇਗਾ ।

Hits: 30

Spread the love
  •  
  •  
  •  
  •  
  •  
  •  
  •  
  •  
  •