ਇਹ ਡਾ. ਜਗਤਾਰ ਦੀ ਰਚਨਾ ਹੈ ਜੋ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਵਰਗ ਨੂੰ ਨਿਰਾਸ਼ਾ ਤੋਂ ਆਸ਼ਾ ਵੱਲ ਪ੍ਰੇਰਤ ਕਰਦੀ ਹੋਈ ਇੱਕ ਮੌਲਿਕ ਰਚਨਾ ਹੈ । ਇਹਨਾਂ ਸ਼ਬਦਾਂ ਨੂੰ ਆਪਣੀ ਖੂਬਸੂਰਤ ਆਵਾਜ਼ ਦਿੱਤੀ ਹੈ ਗਾਇਕ ਕਰਮਜੀਤ ਗਰੇਵਾਲ ਜੀ ਨੇ, ਕਰਮਜੀਤ ਗਰੇਵਾਲ ਵੀ ਵਧਾਈ ਦੇ ਪਾਤਰ ਹਨ ਕਿਉਂਕਿ ਅੱਜਕੱਲ ਦੀ ਗਾਇਕੀ ਦੇ ਯੁੱਗ ਵਿੱਚ ਸਾਨੂੰ ਅਜਿਹੀਆਂ ਉਸਾਰੂ ਰਚਨਾਵਾਂ ਹੀ ਚੇਤਨ ਸਮਾਜ ਦੀ ਸਿਰਜਣਾ ਕਰਨ ਵਿੱਚ ਮਦਦ ਕਰ ਸਕਦੀਆਂ ਹਨ ।



ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨ੍ਹੇਰਾ
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ
ਕਿੰਨੀ ਕੁ ਦੇਰ ਆਖਿਰ ਧਰਤੀ ਹਨ੍ਹੇਰ ਜਰਦੀ
ਕਿੰਨੀ ਕੁ ਦੇਰ ਰਹਿੰਦਾ ਖ਼ਾਮੋਸ਼ ਖੂਨ ਮੇਰਾ
ਆ-ਆ ਕੇ ਯਾਦ ਤੇਰੀ ਜੰਗਲ ਗਮਾਂ ਦਾ ਚੀਰੇ
ਜੁਗਨੂੰ ਹੈ ਚੀਰ ਜਾਂਦਾ ਜਿਵੇਂ ਰਾਤ ਦਾ ਹਨ੍ਹੇਰਾ
ਪੈਰਾਂ’ਚ ਬੇੜੀਆਂ ਨੇ ਹੱਸਦੇ ਨੇ ਲੋਕ ਫਿਰ ਵੀ
ਕਿਉਂ ਦੇਖ-ਦੇਖ ਉੱਡਦਾ ਚੇਹਰੇ ਦਾ ਰੰਗ ਤੇਰਾ
ਮੇਰੇ ਵੀ ਪੈਰ ਚੁੰਮ ਕੇ ਇੱਕ ਦਿਨ ਕਹੇਗੀ ਬੇੜੀ
ਚੱਲ ਸ਼ੁਕਰ ਹੈ ਕਿ ਆਇਆ ਮਹਿਬੂਬ ਅੰਤ ਮੇਰਾ
ਰਚਨਾ:-ਡਾ.ਜਗਤਾਰ
ਗਾਇਕ:-ਕਰਮਜੀਤ ਸਿੰਘ ਗਰੇਵਾਲ
9872868913
ਵੀਡੀਓ ਸ੍ਰੋਤ : ਕਰਮਜੀਤ ਗਰੇਵਾਲ ਯੂ ਟਿਊਬ ਚੈਨਲ
Hits: 48
More Stories
ਪੰਜਾਬ ਵਿੱਚ ਘਰ-ਘਰ ਦੀ ਸਮੱਸਿਆ ਬਣ ਚੁੱਕਾ ਹੈ ਨਸ਼ਾ : ਡਾ. ਜਸਵੀਰ ਸਿੰਘ ਗਰੇਵਾਲ
ਆਓ ਬੱਚਿਆਂ ਦੇ ਹੱਕਾਂ ਦਾ ਸਨਮਾਨ ਕਰੀਏ ਸਿੱਖਿਆ ਉਹਨਾਂ ਦਾ ਮੌਲਿਕ ਅਧਿਕਾਰ ਹੈ ਉਹ ਮਜ਼ਦੂਰੀ ਲਈ ਹੀ ਪੈਦਾ ਨਹੀਂ ਹੋਏ -ਡਾ. ਜਸਵੀਰ ਸਿੰਘ ਗਰੇਵਾਲ
“ਡਰ” ਬਨਾਮ “ਸੰਤੁਸ਼ਟੀ” – ਰਿਸ਼ੀ ਗੁਲਾਟੀ