Punjabi Fun World

ਸਿਹਤਮੰਦ ਅਤੇ ਸਿਰਜਣਾਤਮਕ ਪੰਜਾਬੀ ਮਨੋਰੰਜਨ

Uda Ada Edi Educational Song ! ਓ ਅ ੲ – ਨਿਰਮਲ ਸਿੱਧੂ

“ੳ ਅ ੲ” ਗੀਤ ਹੁਣ ਨਿਰਮਲ ਸਿੱਧੂ ਦਾ ਨਹੀਂ ਰਿਹਾ, ਹੁਣ ਸਾਡਾ ਹੈ। ਪੰਜਾਬੀ ਦੀ ਦੁਰਗਤੀ ਹਾਲਾਂਕਿ ਸਿਆਸੀ ਚਾਲਾਂ ਦੀ ਦੇਣ ਹੈ ਪਰ ਆਓ ਅਸੀਂ ਵੀ ਦੱਸੀਏ ਕਿ “ਅਸੀਂ ਲੀਚੜ ਨਹੀਂ ਸਗੋਂ ਜਾਗਦੇ ਹਾਂ।” ਇਹ ਸੁਨੇਹਾ ਮਿਲਣ ਸਾਰ ਆਪਣੇ ਜਾਗਣ ਦਾ ਸਬੂਤ ਇਸ ਗੁੜ੍ਹਤੀ ਵਰਗੇ ਗੀਤ ਨੂੰ ਆਪਣੇ ਦੋਸਤਾਂ, ਫੇਸਬੁੱਕ ਜਾਂ ਹੋਰ ਸਾਧਨਾਂ ‘ਤੇ ਸਾਂਝਾ ਕਰਕੇ ਦੇਈਏ। ਇਹ ਗੀਤ ਨਹੀਂ, ਮੁਹਿੰਮ ਹੈ। ਮੁਹਿੰਮ ਸਰਬ ਸਾਂਝੇ ਸਾਥ ਨਾਲ ਅੱਗੇ ਵਧਦੀਆਂ ਹਨ। ਗੀਤ ਸੁਣੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ।
-ਮਨਦੀਪ ਖੁਰਮੀ ਹਿੰਮਤਪੁਰਾ

ਬਹੁਤ ਹੀ ਸ਼ਲਾਘਾਯੋਗ ਉਪਰਾਲਾ , ਨਿਰਮਲ ਸਿੱਧੂ ਦਾ ਗਾਇਆ ਗੀਤ ਹਰ ਪਲੇਟਫਾਰਮ ਤੇ ਸ਼ੇਅਰ ਕਰੋ । ਆਓ ਇਸ ਪੰਜਾਬੀ ਮਾਂ -ਬੋਲੀ ਦੇ ਸ਼ੰਦੇਸ਼ ਨੂੰ ਘਰ-2 ਪਹੁੰਚਾਈਏ । ਚੰਗਾ ਸੰਗੀਤ ਸੁਣੀਏ, ਚੰਗੇ ਵਿਚਾਰ ਆਉਣਗੇ, ਚੰਗੇ ਸਮਾਜ ਦੀ ਸਿਰਜਣਾ ਤਦ ਹੀ ਹੋ ਸਕੇਗੀ । ਨਿਰਮਲ ਸਿੱਧੂ ਜੀ ਦੀ ਕੋਸ਼ਿਸ਼ ਦੀ ਸ਼ਲਾਘਾ ਕਰਨੀ ਬਣਦੀ ਹੈ । ਆਓ ਅਸੀਂ ਉਹਨਾਂ ਦਾ ਇਕੱਠੇ ਹੋ ਕੇ ਸਾਡੀ ਮਾਂ ਬੋਲੀ ਲਈ ਇੱਕ ਮੁਹਿੰਮ ਦਾ ਸਾਥ ਦਈਏ ।

ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ

Hits: 1445

Spread the love
  •  
  •  
  •  
  •  
  •  
  •  
  •  
  •  
  •